Spread the love

ਆਓ ਤੁਹਾਨੂੰ ਆਪਣੇ ਅੰਨਦਾਤਾ ਨਾਲ ਮਿਲਾਈਏ (ਭੋਜਨ ਪੈਦਾ ਕਰਨ ਵਾਲਾ)

◊ ਡਾ. ਸੁਪਰਿਯਾ ਮਹਾਜਨ ਸਰਦਾਨਾ, ਐਮ.ਡੀ.; ਤਸਵੀਰਾਂ ਲੇਖਕ ਵੱਲੋਂ ਹਨ

 

क्या आप इसे हिंदी में पढ़ना चाहेंगे?

 

 
ਕੰਮ ਦੇ ਨਾਮ ਤੇ ਦਿਨ ਭਰ ਦੀ ਭੱਜ-ਨੱਠ ਅਤੇ ਵਿਅਸਤ ਸਰਗਰਮੀਆਂ ਤੋਂ ਬਾਅਦ, ਅਖੀਰ ਤੇ ਸਾਡੇ ਲਈ ਜੋ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਉਹ ਹੈ ਭੋਜਨ। ਪਰ ਕੀ ਕਦੇ ਆਪਾਂ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਇਹ ਜ਼ਰੂਰੀ, ਪੋਸ਼ਣ-ਭਰਪੂਰ ਅਤੇ ਮਨ ਨੂੰ ਸੰਤੁਸ਼ਟੀ ਦੇਣ ਵਾਲਾ ਭੋਜਨ ਆਉਂਦਾ ਕਿੱਥੋਂ ਹੈ, ਅਤੇ ਸਭ ਤੋਂ ਜ਼ਰੂਰੀ ਗੱਲ, ਕਿਵੇਂ ਆਉਂਦਾ ਹੈ?

ਨਹੀਂ-ਨਹੀਂ, ਮੈਂ Swiggy, Zomato ਆਦਿ ਦੀ ਗੱਲ ਨਹੀਂ ਕਰ ਰਹੀ ਅਤੇ ਨਾ ਹੀ ਕਿਸੇ ਸੂਪਰਮਾਰਕਿਟ ਦੀਆਂ ਦਿਲ-ਖਿੱਚਵਿਆਂ ਸਕੀਮਾਂ ਦੀ ਗੱਲ ਕਰ ਰਹੀ ਹਾਂ। ਹੈਰਾਨੀ ਦੀ ਗੱਲ ਹੈ ਕਿ ਤਕਨੀਕ ਨੇ ਸ਼ਹਿਰੀਆਂ ਦੀ ਜੀਭ ਦੇ ਸੁਆਦ ਤੇ ਪੂਰੀ ਤਰ੍ਹਾਂ ਕਾਬੂ ਕਰ ਲਿਆ ਹੈ, ਇੰਝ ਪਹਿਲਾਂ ਤਾਂ ਨਹੀਂ ਸੀ, ਪਰ ਅਸਲੀ ਭੋਜਨ-ਦਾਤਾ, ਉਹ ਕਿਸਾਨ ਅੱਜ ਵੀ ਭੋਜਨ ਦੇ ਵਪਾਰ ਤੋਂ ਕੋਸਾਂ ਦੂਰ ਹੈ!

ਸਾਡੇ ਜੈਵਿਕ ਖੇਤੀ ਕਰਨ ਵਾਲੇ ਕਿਸਾਨ: ਅਣਪਛਾਤੇ ਹੀਰੋ

ਉਹ ਵੀ ਵੇਲਾ ਹੁੰਦਾ ਸੀ ਜਦੋਂ ਸੁਤੰਤਰਤਾ ਦੀ ਲੜਾਈ ਦੇ ਸਾਰੇ ਪ੍ਰੋਗਰਾਮ ਖੇਤੀ ਦੇ ਦਿਨਾਂ ਮੁਤਾਬਕ ਯੋਜਨਾਬੱਧ ਕੀਤੇ ਜਾਂਦੇ ਸਨ ਅਤੇ ਤਿਓਹਾਰ ਵਾਢੀ ਦੇ ਨੇੜੇ-ਤੇੜੇ ਹੀ ਹੁੰਦੇ ਸਨ, ਜਦਕਿ ਅੱਜ ਕਿਸਾਨ ਰਾਜਨੀਤਕਾਂ ਅਤੇ ਉਦਯੋਗਪਤੀਆਂ ਦੀ ਮੌਜ-ਮਸਤੀ ਅਤੇ ਕਲਪਨਾਵਾਂ ਨੂੰ ਤੱਕਦੇ ਰਹਿਣ ਤੋਂ ਸਿਵਾ ਹੋਰ ਕੁਝ ਨਹੀਂ ਕਰ ਪਾ ਰਿਹਾ।

 

ਜਿਵੇਂ ਕਿ ਸਾਡੇ ਸਨਮਾਨਤ ਫੌਜੀਆਂ ਨੂੰ ਹਰ ਵਿਸ਼ੇ ਵਿੱਚ ਅੱਗੇ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਦੇਸ਼ ਵਿੱਚ ਲੋਕਾਂ ਦੀ ਇੱਕ ਹੋਰ ਸੇਨਾ ਵੀ ਹੈ, ਜਿਸ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ, ਉਹ ਹਨ ਕਿਸਾਨ – ਜੋ ਵਾਰ-ਵਾਰ ਮੌਸਮ ਦੀ ਮਾਰ, ਕੀੜਿਆਂ ਦੇ ਹਮਲੇ ਅਤੇ ਬਾਜ਼ਾਰ ਵਿੱਚ ਉੱਪਰ-ਨੀਚੇ ਹੁੰਦੇ ਭਾਵਾਂ ਨਾਲ ਲੜਦੇ ਹਨ, ਪਰ ਦੇਸ਼ ਦੀ ਤਰੱਕੀ ਵਿੱਚ ਇਹਨਾਂ ਦੇ ਯੋਗਦਾਨ ਨੂੰ ਕਦੇ ਵੀ ਉਹ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਹਨ। “ਜੈ ਜਵਾਨ” ਦਾ ਨਾਰਾ “ਜੈ ਕਿਸਾਨ” ਦੇ ਨਾਰੇ ਤੋਂ ਬਿਨ੍ਹਾਂ ਅਧੂਰਾ ਹੈ।

 

ਹਾਲ ਵਿੱਚ ਹੋਏ ਪੁਲਵਾਮਾ ਹਮਲੇ ਅਤੇ ਇਸਦੇ ਸਿੱਟੇ ਵਜੋਂ ਸਰਹੱਦ ਤੇ ਭਾਰਤ-ਪਾਕਿਸਤਾਨ ਦਰਮਿਆਨ ਵਧੇ ਟਕਰਾਅ ਦੌਰਾਨ, ਮੇਰਾ ਭਾਰਤ-ਪਾਕਿਸਤਾਨ ਸਰਹੱਦ ਦੇ ਲਾਗੇ ਪੰਜਾਬ ਦੇ ਫਾਜ਼ਿਲਕਾ ਜਿਲ੍ਹੇ ਵਿੱਚ ਕੁਝ ਕਿਸਾਨਾਂ ਨਾਲ ਮਿਲਣਾ ਹੋਇਆ। ਮੀਡੀਆ ਵਿੱਚ ਸ਼ਰਧਾਂਜਲੀਆਂ ਅਤੇ ਸ਼ਲਾਘਾਵਾਂ ਛਾਈਆਂ ਹੋਈਆਂ ਸਨ ਅਤੇ ਇਹ ਉਹਨਾਂ ਸਾਰੇ ਫੌਜੀਆਂ ਲਈ ਇੱਕ ਸਨਮਾਨ ਹੈ, ਜੋ ਮੌਤ ਦੇ ਮੂੰਹ ਵਿੱਚ ਜਾਣ ਦੀ ਚੋਣ ਕਰਦੇ ਹਨ।

ਪਰ ਸਾਡੇ ਸਨਮਾਨਤ ਫੌਜੀਆਂ ਦੀ ਤਰਜ ਤੇ ਹੀ ਸਾਡੇ ਦੇਸ਼ ਵਿੱਚ ਲੋਕਾਂ ਦੀ ਇੱਕ ਹੋਰ ਸੇਨਾ ਵੀ ਹੈ, ਜਿਸ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਗਿਆ – ਉਹ ਹਨ ਕਿਸਾਨ – ਜੋ ਵਾਰ-ਵਾਰ ਮੌਸਮ ਦੀ ਮਾਰ, ਕੀੜਿਆਂ ਦੇ ਹਮਲੇ ਅਤੇ ਬਾਜ਼ਾਰ ਵਿੱਚ ਉੱਪਰ ਨੀਚੇ ਹੁੰਦੇ ਭਾਵਾਂ ਨਾਲ ਲੜਦੇ ਹਨ, ਪਰ ਦੇਸ਼ ਦੀ ਤਰੱਕੀ ਵਿੱਚ ਇਹਨਾਂ ਦੇ ਯੋਗਦਾਨ ਨੂੰ ਕਦੇ ਵੀ ਉਹ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਹਨ। “ਜੈ ਜਵਾਨ” ਦਾ ਨਾਰਾ “ਜੈ ਕਿਸਾਨ” ਦੇ ਨਾਰੇ ਤੋਂ ਬਿਨ੍ਹਾਂ ਅਧੂਰਾ ਹੈ।

ਆਪਣੇ ਅੰਨਦਾਤਾ (ਭੋਜਨ ਦੇਣ ਵਾਲੇ) ਨੂੰ ਮਿਲੋ

ਜੈਵਿਕ ਭੋਜਨ ਖਰੀਦਣ ਅਤੇ ਪੈਦਾ ਕਰਨ ਅਤੇ ਕੁਦਰਤੀ ਰਹਿਣ-ਸਹਿਣ ਦਾ ਮੇਰਾ ਸਫ਼ਰ ਸਿਹਤ ਸੰਬੰਦੀ ਚਿੰਤਾਵਾਂ ਅਤੇ ਮਾਂ-ਪੁਣੇ ਕਰਕੇ ਸ਼ੁਰੂ ਹੋਈਆ। ਜਿਵੇਂ-ਜਿਵੇਂ ਮੇਰੇ ਲਈ ਰਾਹ ਬਣਦਾ ਗਿਆ, ਉਵੇਂ-ਉਵੇਂ ਕਿਸਾਨਾਂ ਦੀ ਸਾਡੀ ਜਿੰਦਗੀ ਵਿੱਚ ਅਹਿਮ ਭੂਮਿਕਾ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਅਤੇ ਮੈਨੂੰ ਇਹਨਾਂ ਅੰਨਦਾਤਾਵਾਂ (ਭੋਜਨ ਦੇਣ ਵਾਲੇ) ਤੇ ਬਹੁਤ ਜਿਆਦਾ ਮਾਨ ਹੋਣ ਦਾ ਅਹਿਸਾਸ ਹੋਈਆ। ਕੁਝ ਸੱਜਨ ਲੋਕਾਂ ਦੇ ਤਜਰਬੇ ਦੀ ਮਦਦ ਨਾਲ ਇਹਨਾਂ ਕਿਸਾਨਾਂ ਬਾਰੇ ਜਾਣਨਾ ਮੇਰਾ ਮਨਪਸੰਦ ਕਿੱਤਾ ਬਣ ਗਿਆ ਹੈ। ਹਰ ਛੁੱਟੀ ਤੇ ਜਾਂ ਪਰਿਵਾਰ ਨਾਲ ਬਾਹਰ ਘੁੰਮਣ ਵੇਲੇ ਇੱਕ ਵਾਰ ਜੈਵਿਕ/ਕੁਦਰਤੀ ਖੇਤਾਂ ਦਾ ਦੌਰਾ ਜਰੂਰ ਕੀਤਾ ਜਾਂਦਾ ਹੈ, ਜਿੱਥੇ ਕਿ ਅਸਲ ਵਿੱਚ ਕੁਝ ਹੁੰਦਾ ਹੈ। ਮੈਂ ਅਜਿਹੇ ਪੰਜ ਦੌਰਿਆਂ ਨੂੰ ਲਿਖਤੀ ਰੂਪ ਦਿੱਤਾ ਹੈ।

1--min

ਸਿੱਧੂ ਦਰਸਾਉਂਦੇ ਹਨ ਕਿ ਫਲਾਂ ਦੀਆਂ ਮੱਖੀਆਂ ਲਈ ਫੇਰੋਮੋਨ ਫੰਦੇ ਦੀ ਵਰਤੋਂ ਕਿੰਝ ਕੀਤੀ ਜਾਵੇ, ਜਿਸ ਵਿੱਚ ਰਸਾਇਣਾਂ ਦੀ ਵਰਤੋਂ ਕੀਤੇ ਬਿਨ੍ਹਾਂ ਕੀਟ ਪ੍ਰਬੰਧਨ ਸੰਭਵ ਹੈ

1] ਰਾਮਪੁਰਾ ਨੈਚੂਰਲ ਫ਼ਾਰਮਜ਼ ਦੇ ਸਰਦਾਰ ਇੰਦਰ ਸਿੰਘ ਸਿੱਧੂ

ਰਾਮਪੁਰਾ, ਫਾਜ਼ਿਲਕਾ, ਪੰਜਾਬ

ਇਸ ਜੋਸ਼ੀਲੇ ਕਿਸਾਨ ਦੇ ਕੁਰਦਤੀ ਖੇਤਾਂ ਨੇ ਕਦੇ ਰਸਾਇਣਾਂ ਦਾ ਮੂੰਹ ਵੀ ਨਹੀਂ ਦੇਖਿਆ ਹੈ

ਪੰਜਾਬ ਦੇ ਫਾਜ਼ਿਲਕਾ ਜਿਲ੍ਹੇ ਦੇ ਰਾਮਪੁਰਾ ਪਿੰਗ ਦੇ ਰਾਮਪੁਰਾ ਨੈਚੂਰਲ ਫ਼ਾਰਮ ਦੇ ਸਰਦਾਰ ਇੰਦਰ ਸਿੰਘ ਸਿੱਧੂ 90 ਸਾਲ ਦੀ ਉਮਰ ਵਿੱਚ ਵੀ ਫਿੱਟ ਅਤੇ ਇੱਕ ਨੌਜਵਾਨ ਵਾਂਗ ਫੁਰਤੀਲੇ ਹਨ—ਇਹਨਾ ਨੂੰ ਆਸਾਨੀ ਨਾਲ ਕੁਦਰਤੀ ਖੇਤੀ ਦਾ ਮੁੱਖ ਚਿਹਰਾ ਬਣਾਇਆ ਜਾ ਸਕਦਾ ਹੈ।

ਖੇਤੀ ਵਿਰਾਸਤ ਮਿਸ਼ਨ (ਕੇ.ਵੀ.ਐਮ.), ਪੰਜਾਬ ਵਿੱਚ ਪੀ.ਜੀ.ਐਸ.- ਪ੍ਰਮਾਣਨ (ਪੀ.ਜੀ.ਐਸ. ਦਾ ਪੂਰਾ ਨਾਮ ਪਾਰਟੀਸਿਪੇਟਰੀ ਗਰੰਟੀ ਸਿਸਟਮ ਹੈ) ਅਥਾਰਟੀ ਨੇ ਉਹਨਾਂ ਨੂੰ ‘ਹਰਿਤ ਕ੍ਰਾਂਤੀ ਤੋਂ ਅੱਗੇ ਦੀ ਸੋਚ ਰੱਖਣ ਵਾਲਾ ਕਿਸਾਨ’ ਕਿਹਾ ਹੈ।

2--min

ਬੈਟਨ ਪਾਸ ਕਰਨਾ: ਪਾਪਾਜੀ ਕੁਦਰਤੀ ਖੇਤੀ ਦੇ ਚੰਗਿਆਂ ਨੁਸਖਿਆਂ ਬਾਰੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹਨ

ਪਾਪਾਜੀ, ਕਿਉਂਕਿ ਉਹਨਾਂ ਨੂੰ ਪਿਆਰ ਨਾਲ ਇੰਝ ਹੀ ਬੁਲਾਇਆ ਜਾਂਦਾ ਹੈ, ਨੂੰ ਯਾਦ ਨਹੀਂ ਕਿ ਉਹਨਾਂ ਨੇ ਆਪਣੇ ਖੇਤ ਵਿੱਚ ਆਖਰੀ ਵਾਰ ਯੂਰੀਆ ਦੀ ਵਰਤੋਂ ਕਦੋਂ ਕੀਤੀ ਸੀ ਜਾਂ DAP ਜਾਂ ਕਿਸੇ ਹੋਰ ਕੀਟਨਾਸ਼ਕ ਦਾ ਛਿੜਕਾਅ ਕਦੋਂ ਕੀਤਾ ਸੀ। ਹਰ ਪੜਾਅ ਦਾ ਪੂਰਾ ਨਿਯੰਤਰਨ ਉਹਨਾਂ ਕੋਲ ਹੋਣ ਕਰਕੇ ਉਹ ਆਪਣੀ 17-ਵੀਘੇ ਖੇਤੀ ਦੀ ਜ਼ਮੀਨ ਦੀ ਬੀਜਾਈ ਤੋਂ ਵਾਢੀ ਤੱਕ ਦੇ ਹਰ ਪੜਾਅ ਦੀ ਨਿਗਰਾਨੀ ਖੁਦ ਹੀ ਕਰਦੇ ਹਨ । ਇੱਥੋਂ ਤੱਕ ਕਿ ਉਹਨਾਂ ਦੇ 1000-ਰੁੱਖਾਂ ਵਾਲੇ ਅਮਰੂਦ ਦੇ ਬਾਗ਼ ਦੀ ਰਾਖੀ ਅਤੇ ਰੱਖ-ਰਖਾਅ ਦਾ ਕੰਮ ਇੱਕਇੱਕ ਠੇਕੇਦਾਰ ਨੂੰ ਕੰਮ ਦਿੱਤਾ ਹੋਈਆ ਸੀ, ਅਤੇ ਉਸ ਉੱਪਰ ਵੀ ਪਾਪਾਜੀ ਦੇ ਉੱਚ ਗੁਣਵੱਤਾ ਵਾਲੇ ਮਿਆਰਾਂ ਕਰਕੇ ਕੰਮ ਤੋਂ ਕੱਢੇ ਜਾਣ ਦੀ ਤਲਵਾਰ ਲਟਕਦੀ ਰਹਿੰਦੀ ਸੀ, ਜਿਸ ਕਰਕੇ ਉਹ ਅਣਗਹਿਲੀ ਕਰਨ ਦੀ ਸੋਚਦਾ ਵੀ ਨਹੀਂ ਸੀ। ਭਾਵੇਂ ਇੱਕ ਤਜਰਬੇਗਾਰ ਕਿਸਾਨ ਨੂੰ ਫਸਲੀ ਚੱਕਰ, ਜੈਵ-ਵਿਵਿਧਤਾ, ਫਸਲਾਂ ਦੀ ਬਿਜਾਈ ਵਿੱਚਕਾਰ ਅੰਤਰ ਰੱਖਣ, ਨਾਈਟ੍ਰੋਜਨ ਦੀ ਘਾਟ ਪੂਰੀ ਕਰਨ ਵਾਲੇ ਬੂਟੇ ਵਰਤਣ ਅਤੇ ਵਾਤਾਵਰਣ-ਪੱਖੀ ਖਾਦ ਵਰਤਣ ਨਾਲ ਜੁੜੀ ਸਾਰੀ ਜਾਣਕਾਰੀ ਹੈ, ਪਰ ਉਹ ਆਪਣੇ ਖੇਤ ਲਈ ‘ਜੈਵਿਕ’ ਸ਼ਬਦ ਦੀ ਵਰਤੋਂ ਕਰਨਾ ਪਸੰਦ ਨਹੀਂ ਕਰਦਾ ਹੈ।

1960 ਦੇ ਦਹਾਕੇ ਵਿੱਚ, ਜਦੋਂ ਅਮੋਨੀਅਮ ਸਲਫੇਟ ਭਾਰਤ ਵਿੱਚ ਇੱਕ ਕ੍ਰਾਂਤੀਕਾਰੀ ਏਜੰਟ ਵਜੋਂ ਹੌਂਦ ਵਿੱਚ ਆਈਆ ਅਤੇ ਇਸਦੇ ਬਾਅਦ, ਹੋਰ ਰਸਾਇਣਕ ਖਾਦਾਂ, ਖਰਪਤਵਾਰ ਨਾਸ਼ਕਾਂ ਅਤੇ ਕੀਟਨਾਸ਼ਕਾਂ ਨੂੰ ਜ਼ਹਿਰ ਦੀ ਥਾਂ ਦਵਾਈ ਦਾ ਦਰਜਾ ਦਿੱਤਾ ਗਿਆ, ਸਿੱਧੂ ਨੂੰ ਲੱਗਾ ਕਿ ਕੁਝ ਗਲਤ ਹੋ ਰਿਹਾ ਹੈ। ਆਪਣੇ ਸਹਿਜ-ਗਿਆਨ ਨਾਲ, ਉਹਨਾਂ ਨੇ ਆਪਣਿਆਂ ਪੂਰਵਜਾਂ ਵਾਂਗ ਖੇਤਾਂ ਵਿੱਚਵਿੱਚ ਕੁਦਰਤੀ ਖਾਦਾਂ ਵਿੱਚ ਗੋਹੇ ਦੀ ਵਰਤੋਂ ਕਰਨਾ ਜਾਰੀ ਰੱਖਿਆ। ਉਹਨਾਂ ਦੇ ਪਰਿਵਾਰ ਸਮੇਤ, ਉਹਨਾਂ ਦੇ ਲਗਭਗ ਸਾਰੇ ਜਾਣਕਾਰਾਂ ਨੇ ਹੀ ਰਵਾਇਤੀ ਖੇਤੀ ਛੱਡ ਕੇ ਰਸਾਇਣਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹ ਬੰਪਰ ਫਸਲ ਅਤੇ ਜ਼ਿਆਦਾ ਕਮਾਈ ਦੇ ਲਾਲਚ ਤੋਂ ਬਚੇ ਰਹੇ।

ਉਹਨਾਂਉਹਨਾਂ ਦੇ ਯਤਨਾਂ ਵਿੱਚ ਉਹਨਾਂ ਦੀ ਨੂੰਹ, ਮਧੂਮਤੀ ਕੌਰ ਅਤੇ ਪੁੱਤਰ, ਹਰਜਿੰਦਰ ਪਾਲ ਸਿੰਘ ਸਿੱਧੂ ਨੇ ਵੱਧ-ਚੜ੍ਹ ਸਾਥ ਦਿੱਤਾ। ਉਹ ਨਾ ਸਿਰਫ਼ ਆਪਣੇ ਉਤਪਾਦਾਂ ਦੀ ਬਾਜ਼ਾਰ ਵਿੱਚ ਬਿਹਤਰ ਢੰਗ ਨਾਲ ਮਸ਼ਹੂਰੀ ਲਈ ਕੰਮ ਕਰਦੇ ਸਨ, ਸਗੋਂ ਉਹ ਕਈ ਕਿਸਮ ਦੇ ਉਪ-ਉਤਪਾਦ ਵੀ ਲੋਕਾਂ ਨੂੰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ । ਰਵਾਇਤੀ ਭਾਂਡੇ ਅਤੇ ਖਾਣਾ ਪਕਾਉਣ ਵਾਲੇ ਉਪਕਰਣਾਂ ਨਾਲ ਭਰਪੂਰ, ਕੌਰ ਦੀ ਰਸੋਈ ਇੱਕ ਦੇਸੀ ਰਸੋਈ ਵਾਂਗ ਸੀ, ਜਿੱਥੇ ਸਧਾਰਨ ਪਰ ਮੂੰਹ ਵਿੱਚ ਪਾਣੀ ਲਿਆ ਦੇਣ ਵਾਲਾ ਪੰਜਾਬੀ ਭੋਜਨ ਬਣਦਾ ਹੈ। ਰਵਾਇਤੀ ਚੀਜ਼ਾਂ ਜਿਵੇਂ ਕਿ ਚੁੱਲ੍ਹਾ, ਹਾਰਾ, ਮਧਾਨੀ, ਕੁੰਡਾ-ਸੋਟਾ, ਮਿੱਟੀ ਦੇ ਕੁੱਜੇ ਅਤੇ ਪਿੱਤਲ ਦੀਆਂ ਹਾਂਡੀਆਂ ਦਾ ਆਧੁਨਿਕ ਸੁੱਖ-ਸੁਵਿਧਾਵਾਂ ਵਿੱਚ ਵੀ ਇੱਕ ਮਹੱਤਵਪੂਰਨ ਜਗ੍ਹਾ ਕਾਇਮ ਹੈ।

3-min

ਕੌਰ ਦੀ ਰਸੋਈ ਇੱਕ ਦੇਸੀ ਰਸੋਈ ਹੈ, ਜਿੱਥੇ ਸਧਾਰਨ ਪਰ ਮੂੰਹ ਵਿੱਚ ਪਾਣੀ ਲਿਆ ਦੇਣ ਵਾਲਾ ਪੰਜਾਬੀ ਭੋਜਨ ਬਣਦਾ ਹੈ। ਰਵਾਇਤੀ ਚੀਜ਼ਾਂ ਜਿਵੇਂ ਕਿ ਚੁੱਲਾ, ਹਾਰਾ, ਮਧਾਨੀ, ਕੁੰਡਾ-ਸੋਟਾ, ਮਿੱਟੀ ਦੇ ਕੁੱਜੇ ਅਤੇ ਪਿੱਤਲ ਦੇ ਹਾਂਡੀਆਂ ਦੀ ਆਧੁਨਿਕ ਸੁੱਖ-ਸੁਵਿਧਾਵਾਂ ਵਿੱਚ ਇੱਕ ਮਹੱਤਵਪੂਰਣ ਜਗ੍ਹਾ ਹੈ

4--min

ਅਸਲ ਅਨੰਦ!: ਤਾਜ਼ੀ ਘੜੀ ਲੱਸੀ ਅਤੇ ਮੱਖਣ। ਜਗ੍ਹਾ: ਰਾਮਪੁਰਾ ਨੈਚੂਰਲ ਫ਼ਾਰਮਜ਼ ਵਿਖੇ ਮਧੂਮਤੀ ਕੌਰ ਦੀ ਰਸੋਈ

ਸਿੱਧੂ ਤੈਤੀਰਿਆ ਉਪਨਿਸ਼ਦ ਦੇ ਸਿਧਾਂਤਾਂ ਜਿਵੇਂ ਕਿ “ਅੰਨਾਮ ਬ੍ਰਹਮਾ” * ਅਤੇ “ਅਤਿਥੀ ਦੇਵੋ ਭਵ”† ਨੂੰ ਸ਼ਾਇਦ ਮੰਨਦੇ ਹਨ ਸ਼ਾਇਦ ਨਹੀਂ ਪਰ ਉਹ ਇਹਨਾਂ ਦੇ ਅਧਾਰ ‘ਤੇ ਹੀ ਜਿਊਂਦੇ ਹਨ। ਪਾਪਾਜੀ ਦੇ ਕਹਿਣ ਮੁਤਾਬਕ, “ਇੱਕ ਜ਼ਮੀਨ ਦਾ ਮਾਲਕ ਅਸਲ ਵਿੱਚ ਜ਼ਮੀਨ ਦਾ ਮਾਲਕ ਨਹੀਂ ਹੁੰਦਾ ਹੈ। ਇਸਨੂੰ ਹੋਰਾਂ ਲੋਕਾਂ ਨਾਲ ਸਾਂਝਾ ਕਰਨਾ ਉਸ ਦੀ ਨੈਤਿਕ ਜ਼ਿੰਮੇਵਾਰੀਜਿੰਮੇਵਾਰੀ ਹੁੰਦੀ ਹੈ।” ਕੁਦਰਤੀ ਖੇਤੀ ਵਿੱਚ ਉਹਨਾਂ ਦੇ ਯਕੀਨ ਅਤੇ ਝੁਕਾਅ ਨੇ ਉਹਨਾਂ ਵਰਗੀ ਸੋਚ ਰੱਖਣ ਵਾਲੇ ਹੋਰ ਕਈ ਕਿਸਾਨਾਂ ਨੂੰ, ਰਸਾਇਣ-ਅਧਾਰਤ ਖੇਤੀ ਨੂੰ ਛੱਡਕੇ ਕੁਦਰਤੀ ਖੇਤੀ ਕਰਨ ਲਈ ਪ੍ਰੇਰਤ ਕੀਤਾ ਹੈ, ਜਿਨ੍ਹਾਂ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਸਹਾਇਕ ਵੀ ਸ਼ਾਮਲ ਹਨ। ਮੇਰੇ ਦੌਰੇ ਦੇ ਦੌਰਾਨ, ਕੌਰ ਅਤੇ ਉਹਨਾਂ ਦਾ ਪਰਿਵਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਨਾਤਕਾਂ ਨਾਲ ਗੱਲ-ਬਾਤ ਕਰਨ ਵਿੱਚ ਰੁੱਝਿਆ ਹੋਈਆ ਸੀ, ਜਿਹਨਾਂ ਨੇ ਕੁਦਰਤੀ ਖੇਤੀ ਲਈ 40 ਦਿਨਾਂ ਦੀ ਅਸਲ ਸਿਖਲਾਈ ਲਈ ਆਪਣੇ ਨਾਮ ਦਰਜ ਕਰਵਾਏ ਸਨ। ਸਿਖਾਂਦਰੂਆਂ ਨੂੰ ਵਿਅੰਗਤ ਕਾਹਾਣੀਆਂ ਸੁਣਾਉਂਦੀਆਂ, ਤਜਰਬੇਗਾਰ ਸਿੱਧੂ ਨੇ ਬੜੀ ਹੁਸ਼ਿਆਰੀ ਨਾਲ ਇਹ ਨੁਕਤਾ ਸਾਹਮਣੇ ਰੱਖਿਆ ਕਿ ਜ਼ਮੀਨ ਨੂੰ ਕੁਦਰਤੀ ਖੇਤਾਂ ਵਿੱਚ ਤਬਦੀਲ ਕਰਨ ਦੀ ਜ਼ਿੰਮੇਵਾਰੀ ਵੱਡੇ ਜੀਮੀਦਾਰਾਂ ਦੀ ਹੁੰਦੀ ਹੈ।

 

2] ਢੀਂਗਰਾ ਨੈਚੂਰਲ ਫਰੂਟ ਫ਼ਾਰਮ ਦੇ ਰਵੀ ਢੀਂਗਰਾ

ਮੁਹੰਮਦ ਪੀਰਾ, ਫਾਜ਼ਿਲਕਾ, ਪੰਜਾਬ

ਢੀਂਗਰਾ ਦੇ ਈਡਨ ਬਾਗ਼ ਵਿੱਚ ਡਰੈਗਨ ਫਰੂਟ, ਅਮਰੂਦ, ਸਿਟਰਸ, ਪਲੱਮ, ਖੁਰਮਾਨੀ, ਲੁਕਾਟ, ਖਜੂਰ ਅਤੇ ਅੰਜੀਰ ਦੀਆਂ ਫਸਲਾਂ ਨਾਲ ਭਰੇ ਹੋਏ ਹਨ

ਕੁਦਰਤੀ ਖੇਤੀ ਲਈ ਸਿੱਧੂ ਦੇ ਭਰਪੂਰ ਉਤਸਾਹ ਨੇ ਉਸਦੇ ਦੋਸਤ ਅਤੇ ਮਿੱਤਰ-ਕਿਸਾਨ, ਰਵੀ ਢੀਂਗਰਾ ਨੂੰ ਵੀ ਬਹੁਤ ਪ੍ਰਭਾਵਤ ਕੀਤਾ, ਜਿਸਨੇ ਕੁਦਰਤੀ ਖੇਤੀ ਦੇ ਤਰੀਕਿਆਂ ਜਿਵੇਂ ਕਿ ਖਾਦ, ਛਾਦ, ਫ਼ੇਰੋਮੋਨ ਫੰਦਿਆਂ ਦੀ ਵਰਤੋਂ ਆਦਿ ਦੇ ਹਿੱਤ ਵਿੱਚ 5 ਸਾਲ ਪਹਿਲਾਂ ਹੀ ਰਸਾਇਣ-ਅਧਾਰਤ ਖੇਤੀ ਛੱਡ ਦਿੱਤੀ।

ਉਹਨਾਂ ਦੇ ਈਡਨ ਦੇ ਹਰ-ਭਰੇ ਬਾਗ਼, ਮੁਹੰਮਦ ਪੀਰਾ, ਫਾਜ਼ਿਲਕਾ, ਪੰਜਾਬ ਵਿੱਚ ਢੀਂਗਰਾ ਨੈਚੂਰਲ ਫਰੂਟ ਫ਼ਾਰਮ ਵਿੱਚ ਹੁਣ ਡਰੈਗਨ ਫਰੂਟ, ਅਮਰੂਦ, ਸਿਟਰਸ, ਪਲੱਮ, ਖੁਰਮਾਨੀ, ਲੁਕਾਟ, ਖਜੂਰ ਅਤੇ ਅੰਜੀਰ ਦੀ ਭਰਪੂਰ ਖੇਤੀ ਹੁੰਦੀ ਹੈ, ਜੋ ਕੁਦਰਤ ਦੀ ਰਹਿਮਤ ਅਤੇ ਕੁਦਰਤੀ ਖੇਤੀ ਦਾ ਸਬੂਤ ਪੇਸ਼ ਕਰਦੀ ਹੈ। ਢੀਂਗਰਾ ਦੇ ਪੁੱਤਰ ਦੇ ਮੁਤਾਬਕ, ਉਹਨਾਂ ਦੇ ਖੇਤਾਂ ਵਿੱਚ ਢੁੱਕਵੇਂ ਸੰਤੁਲਤ ਵਾਤਾਵਰਣ ਨੇ ਅਜਿਹਾ ਸਵੈ-ਨਿਯੰਤਰਤ ਮਾਹੌਲ ਬਣਾਇਆ ਹੈ ਕਿ “ਇੱਥੇ ਕੋਈ ਵੀ ਚੀਜ਼ ਪੈਦਾ ਕੀਤੀ ਜਾ ਸਕਦੀ ਹੈ!”

5--min

ਢੀਂਗਰਾ ਨੈਚੂਰਲ ਫਰੂਟ ਫ਼ਾਰਮ, ਫਾਜ਼ਿਲਕਾ, ਪੰਜਾਬ ਵਿਖੇ ਡਰੈਗਨ ਫਰੂਟ ਦੀ ਖੇਤੀ। ਇਸਦੇ ਮਾਲਕ, ਕਿਸਾਨ ਰਵੀ ਢੀਂਗਰਾ ਨੇ 5 ਸਾਲ ਪਹਿਲਾਂ ਕੁਦਰਤੀ ਖੇਤੀ ਦੇ ਤਰੀਕਿਆਂ ਦੇ ਹੱਕ ਵਿੱਚ ਰਸਾਇਣ ਆਧਾਰਤ ਖੇਤੀ ਛੱਡ ਦਿੱਤੀ ਸੀ। ਹੁਣ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਖੇਤਾਂ ਦੇ ਢੁੱਕਵੇਂ ਸੰਤੁਲਤ ਵਾਤਾਵਰਣ ਨੇ ਅਜਿਹਾ ਕੁਦਰਤੀ ਮਾਹੌਲ ਬਣਾ ਦਿੱਤਾ ਹੈ ਕਿ “ਕੋਈ ਵੀ ਫਸਲ ਪੈਦਾ ਕੀਤੀ ਜਾ ਸਕਦੀ ਹੈ!”

6--min

ਇੱਕ ਕਿਸਾਨ ਦੀ ਖੇਤੀ. ਜਗ੍ਹਾ: ਢੀਂਗਰਾ ਨੈਚੂਰਲ ਫਰੂਟ ਫ਼ਾਰਮ

 

3] ਸਿਹਾਗ ਔਰਗੈਨਿਕ ਫ਼ਾਰਮ ਦੇ ਸੁਰਿੰਦਰ ਪਾਲ ਸਿੰਘ

ਢੀਂਗਾਵਾਲੀ, ਪੰਜਾਬ

ਆਪਣੀ 115 ਵੀਘੇ ਜੈਵਿਕ ਜ਼ਮੀਨ ‘ਤੇ, ਸਿੰਘ ਰਸਾਇਣਾਂ ਦੀ ਵਰਤੋਂ ਕੀਤੇ ਬਿਨ੍ਹਾਂ ਚਣਾ, ਬਾਜਰਾ, ਤਿੱਲ, ਮੂੰਗ, ਸਰੋਂ ਆਦਿ ਦੀ ਖੇਤੀ ਕਰਦੇ ਹਨ

ਰਾਮਪੁਰਾ ਦੇ ਲਾਗੇ, ਪਿੰਡ ਢੀਂਗਾਵਾਲੀ ਵਿੱਚ, ਜੋ ਕਿ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਸਰਹੱਦ ਹੈ, ਇੱਕ ਹੋਰ ਮਿਸਾਲੀ ਆਦਰਸ਼ ਪਰਿਵਾਰ ਵੱਸਦਾ ਹੈ।

ਸੁਰਿੰਦਰ ਪਾਲ ਸਿੰਘ ਨੇ ਕਈ ਵੀਘੇ ਬਰਸਾਤੀ ਜ਼ਮੀਨ ਵਾਹੀ ਯੋਗ ਬਣਾਈ ਹੈ, ਜਿਸ ਵਿੱਚ ਕਦੇ ਵੀ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਨਾ ਹੀ ਕਦੇ ਮਸ਼ੀਨਾਂ ਨਾਲ ਵਾਹੀ ਕੀਤੀ ਗਈ ਹੈ, ਪਰ ਫਿਰ ਵੀ ਇਸ ਜ਼ਮੀਨ ਤੋਂ ਚਣਾ, ਬਾਜਰਾ, ਤਿੱਲ, ਮੂੰਗ, ਸਰੋਂ ਆਦਿ ਦਾ ਵੱਡਾ ਝਾੜ ਮਿਲਦਾ ਹੈ।

7--min

ਕੁਦਰਤ ਦੀ ਉਦਾਰਤਾ ਨੂੰ ਸਾਂਝਾ ਕਰਨ ਲਈ ਉਤਸ਼ਾਹਤ। ਜੈਵਿਕ-ਖੇਤੀ ਕਰਨ ਵਾਲਾ ਕਿਸਾਨ, ਸੁਰਿੰਦਰ ਪਾਲ ਸਿੰਘ, ਆਪਣੇ ਬਾਗ਼ ਵਿੱਚੋਂ ਇੱਕ ਜੈਵਿਕ ਮਾਲਟਾ (ਖੂਨ ਦੇ ਸਮਾਨ ਲਾਲ ਰੰਗ ਦਾ) ਦਿਖਾਉਂਦਾ ਹੈ। ਕਈ ਸਾਲਾਂ ਤੱਕ ਰਸਾਇਣਕ ਖੇਤੀ ਦੇ ਖੋਖਲੇ ਵਾਅਦਿਆਂ ਤੋਂ ਨਿਰਾਸ਼ ਹੋ ਕੇ, ਸਿੰਘ ਨੇ ਇਸਨੂੰ ਪੂਰੀ ਤਰ੍ਹਾਂ ਛੱਡਣ ਦਾ ਫੈਸਲਾ ਕਰ ਲਿਆ ਅਤੇ 1992 ਵਿੱਚ, ਉਸਨੇ ਆਪਣੀ ਪੂਰੀ ਜ਼ਮੀਨ ਨੂੰ ਜੈਵਿਕ-ਬਾਗ਼ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਗ੍ਹਾ: ਸਿਹਾਗ ਔਰਗੈਨਿਕ ਫ਼ਾਰਮ, ਢੀਂਗਾਵਾਲੀ, ਪੰਜਾਬ

ਕਈ ਸਾਲਾਂ ਤੋਂ ਰਸਾਇਣਕ ਖੇਤੀ ਦੇ ਖੋਖਲੇ ਵਾਅਦਿਆਂ ਤੋਂ ਹੱਥ ਲੱਗੀ ਨਿਰਾਸ਼ਾ ਦੇ ਬਾਅਦ, ਸਿੰਘ ਨੇ ਇਸਨੂੰ ਪੂਰੀ ਤਰ੍ਹਾਂ ਛੱਡ ਦੇਣ ਦਾ ਫੈਸਲਾ ਕਰ ਲਿਆ। 1992 ਵਿੱਚ, ਉਸਨੇ ਆਪਣੀ ਪੂਰੀ ਜ਼ਮੀਨ ਨੂੰ ਕੁਦਰਤੀ ਖੇਤੀ ਵਿੱਚ ਤਬਦੀਲ ਕਰਨ ਲਈ ਕਦਮ-ਦਰ-ਕਦਮ ਸ਼ੁਰੂਆਤ ਕੀਤੀ। 2016 ਤੱਕ, ਖੇਤ ਦੀ ਮਿੱਟੀ ਵਿੱਚ ਗੰਡੋਇਆਂ ਦੀ ਕਾਸਟਿੰਗ ਭਰਪੂਰ ਮਾਤਰਾ ਵਿੱਚ ਕਰਕੇ ਵਿਗਿਆਨਕਾਂ ਨੂੰ ਮਿੱਟੀ ਦੇ ਨਮੂਨੇ ਲੈਣ ਵਿੱਚ ਵੀ ਬੜੀ ਔਖ ਆਈ ਅਤੇ ਇਸੇ ਉਪਰਾਲੇ ਵਜੋਂ ਉਸ ਦੀ 80 ਵੀਘੇ ਜ਼ਮੀਨ ਨੂੰ ਪ੍ਰਮਾਣਿਤ ਜੈਵਿਕ ਖੇਤ ਦਾ ਦਰਜਾ ਮਿਲ ਗਿਆ! ਅੱਜ ਦੇ ਸਮੇਂ ਵਿੱਚ, ਉਸਦੀ 35 ਵੀਘੇ ਹੋਰ ਜ਼ਮੀਨ ਨੂੰ ਜੈਵਿਕ-ਖੇਤ ਦਾ ਪ੍ਰਮਾਣ ਮਿਲਣ ਵਾਲਾ ਹੈ।

ਦੋਹਾਂ ਰਾਹਾਂ (ਕੁਦਰਤੀ ਅਤੇ ਰਸਾਇਣਕ ਖੇਤੀ) ‘ਤੇ ਚੱਲ ਕੇ, ਸਿੰਘ ਨੇ ਦੇਖਿਆ ਕਿ ਕੁਦਰਤੀ ਅਤੇ ਰਸਾਇਣਕ ਦੋਹਾਂ ਕਿਸਮ ਦੀ ਖੇਤੀ ਕਰਨ ਵਾਲੇ ਕਿਸਾਨ ਲਈ ਕੁਦਰਤ ਦੀਆਂ ਅਨਿਸ਼ਚਿਤਤਾਵਾਂ ਅਤੇ ਕੀਟਾਂ ਦੇ ਹਮਲੇ ਆਮ ਹਨ, ਪਰ ਰਸਾਇਣਕ ਖੇਤੀ ਕਰਨ ਵਾਲੇ ਕਿਸਾਨ ਤੇ ਇਹਨਾਂ ਦੀ ਮਾਰ ਜ਼ਿਆਦਾ ਪੈਂਦੀ ਹੈ, ਕਿਉਂਕਿ ਕਿਸਾਨ ਨੂੰ ਪੂਰੀ ਪ੍ਰਕਿਰਿਆ ਵਿੱਚ ਸ਼ਾਮਲ ਮਹਿੰਗੀ ਰਸਾਇਣਕ ਇਨਪੁੱਟ, ਸਿੰਚਾਈ ਅਤੇ ਮਸ਼ੀਨੀਕਰਨ, ਅਤੇ ਨਾਲ ਹੀ, ਕਰਜ਼ਿਆਂ ਅਤੇ ਤਣਾਅ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ, ਉਹਨਾਂ ਦਾ ਕਹਿਣਾ ਹੈ ਕਿ ਰਸਾਇਣਕ ਕੀਟਨਾਸ਼ਕ ਕੀਟਾਂ ਤੋਂ ਮੁਕਤੀ ਨੂੰ ਯਕੀਨੀ ਨਹੀਂ ਬਣਾਉਂਦੇ ਹਨ। ਉਸ ਨੂੰ ਅੱਜ ਵੇ ਯਾਦ ਹੈ ਕਿ, “ਅਸੀਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਦੇ ਬਾਵਜੂਦ ਬਹੁਤੇ ਖਤਰਨਾਕ ਕੀਟਾਂ ਦੇ ਹਮਲੇ ਦੇਖੇ ਅਤੇ ਆਪਣੇ ਰਸਾਇਣਕ ਖੇਤ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਝੱਲਿਆ ਸੀ। ਇਸ ਤੋਂ ਇਲਾਵਾ, ਮੇਰੇ ਪਰਿਵਾਰ ਨੇ ਸ਼ਿਕਾਇਤ ਕੀਤੀ ਕਿ ਭੋਜਨ ਵਿਚੋਂ ਇਸਦੀ ਕੁਦਰਤੀ ਖੁਸ਼ਬੋ ਅਤੇ ਸੁਆਦ ਗਾਇਬ ਹੋ ਗਿਆ ਸੀ।”

ਜੈਵਿਕ ਖੇਤੀ ਦੀ ਚੌਣ ਕਰਨ ਦੇ ਰਾਹ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਬਾਵਜੂਦ, ਸਿੰਘ ਨੇ ਕਦੇ ਵੀ ਦੁਬਾਰਾ ਰਸਾਇਣਕ ਤਰੀਕੇ ਦੀ ਵਰਤੋਂ ਕਰਨ ਬਾਰੇ ਨਹੀਂ ਸੋਚਿਆ। ਉਹ ਦਾਅਵੇ ਨਾਲ ਕਹਿੰਦੇ ਹਨ ਕਿ ਕਿਸੇ ਮਦਦ ਪ੍ਰਣਾਲੀ ਅਤੇ ਆਮਦਨ ਦੇ ਕਿਸੇ ਹੋਰ ਵਸੀਲੇ ਦੀ ਅਣਹੋਂਦ ਵਿੱਚ ਜ਼ਮੀਨ ਦਾ ਨਸ਼ਟ ਹੋ ਜਾਣਾ ਛੋਟੇ ਜਿਮੀਦਾਰਾਂ ਲਈ ਬਹੁਤ ਮੁਸ਼ਕਲ ਹੁੰਦਾ ਹੈ, ਪਰ ਇਹ ਵੱਡੇ ਜਿਮੀਦਾਰ ਹੀ ਹਨ ਜੋ ਧਰਤੀ ਮਾਤਾ ਨੂੰ ਉਹਨਾਂ ਦੀ ਜ਼ਮੀਨ ਦੇ ਕੁਝ ਹਿੱਸੇ ਨੂੰ ਜੈਵਿਕ/ਕੁਦਰਤੀ ਖੇਤਾਂ ਵਿੱਚ ਤਬਦੀਲ ਕਰਨ ਕਰਨ ਦਾ ਉਪਰਾਲਾ ਕਰ ਸਕਦੇ ਹਨ।

8--min

ਛੋਟਿਆਂ ਦੀ ਲੋੜ ਪੂਰੀ ਹੋ ਜਾਣ ‘ਤੇ, ਦੁੱਧ ਦੇ ਵਾਧੇ ਨਾਲ ਮਨੁੱਖਾਂ ਲਈ ਸ਼ੁੱਧ ਦੇਸੀ ਘਿਓ ਉਪਲਬਧ ਹੋਵੇਗਾ। ਸਿਹਾਗ ਔਰਗੈਨਿਕ ਫ਼ਾਰਮ ਵਿਖੇ ਸਰਬਤ ਲਈ ਚੰਗੀ ਸਥਿਤੀ ਬਣੀ ਹੋਈ ਹੈ

 

4] ਮਾਨ ਬਾਗ਼ ਦੀ ਰੇਣੁਕਾ ਮਾਨ

ਰੰਬਾ, ਕਰਨਾਲ, ਹਰਿਆਣਾ

ਮਾਨ 1996 ਤੋਂ ਆਪਣੇ 50-ਏਕੜ ਦੇ ਕੁਦਰਤੀ ਖੇਤ ਦੀ ਸਾਂਭ-ਸੰਭਾਲ ਕਰ ਰਹੀ ਹੈ

ਮਰਚੈਂਟ ਨੇਵੀ ਵਿੱਚ ਇੱਕ ਸਾਲ ਵਿੱਚ ਜ਼ਿਆਦਾਤਰ ਸਮੇਂ ਲਈ ਆਪਣੇ ਪਤੀ ਦੀ ਗੈਰ-ਮੌਜੂਦਗੀ ਵਿੱਚ, ਹਰਿਆਣੇ ਵਿੱਚ ਕਰਨਾਲ ਦੇ ਪਿੰਡ ਰੰਬਾ ਵਿਖੇ ਆਪਣੇ ਜੱਦੀ 50-ਵੀਘੇ ਖੇਤ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ, 1996 ਵਿੱਚ ਰੇਣੂਕਾ ਮਾਨ ਦੇ ਜਵਾਨ ਮੋਢਿਆਂ ‘ਤੇ ਆ ਗਈ, ਜਦੋਂ ਉਸਦਾ ਸਹੁਰਾ ਬੀਮਾਰ ਸੀ।

ਮਿੱਟੀ ਅਤੇ ਭੋਜਨ ਦੀਆਂ ਫਸਲਾਂ ‘ਤੇ ਰਸਾਇਣਾਂ ਦੀ ਅੰਨੇਵਾਹ ਦੁਰਵਰਤੋਂ ਕਾਰਨ ਸਾਲਾਂ ਤੋਂ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ, ਉਸਨੇ ਸਥਿਤੀ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਲਿਆ। 2006 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਵਿਦਿਅਕ ਪ੍ਰੋਫ਼ੈਸਰ ਦੀ ਅਗਵਾਈ ਹੇਠ ਮਾਨ ਨੇ ਕੁਦਰਤੀ ਖੇਤੀ ਵੱਲ ਪੈਰ ਪੁੱਟਿਆ। ਉਸ ਦੇ ਪਰਿਵਾਰ ਦੇ ਸਾਥ ਅਤੇ ਹੌਸਲਾ-ਅਫ਼ਜ਼ਾਈ ਨੇ ਉਸਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਦਿੱਤੀ। 2012 ਵਿੱਚ, ਉਸਨੇ ਨਵੀਂ ਦਿੱਲੀ ਵਿੱਚ ਜੈਵਿਕ-ਖੇਤੀ ਦੇ ਕਿਸਾਨਾਂ ਦੇ ਬਾਜ਼ਾਰ ਵਿੱਚ ਆਪਣੀ ਕੁਦਰਤੀ ਪੈਦਾਵਾਰ ਦੀ ਵਿਕਰੀ ਸ਼ੁਰੂ ਕੀਤੀ।

ਮਾਨ ਦੱਸਦੀ ਹੈ, ਉਸਦਾ ਸਭ ਤੋਂ ਵੱਡਾ ਇਨਾਮ ਤਾਂ ਇਹੀ ਹੈ ਕਿ ਜਦੋਂ ਵੀ ਵੱਡ-ਵਡੇਰੇ ਉਹਨਾਂ ਦੇ ਖੇਤ ਦਾ ਭੋਜਨ ਖਾ ਕੇ ਕਹਿੰਦੇ ਹਨ ਕਿ ਉਹਨਾਂ ਨੂੰ ਆਪਣੇ ਜਵਾਨੀ ਦੇ ਦਿਨਾਂ ਦੀ ਯਾਦ ਆ ਗਈ।

 

5] ਅਜੇ ਸਵਾਵਲੰਬਨ ਕੇਂਦਰ ਦੇ ਦੀਪਕ ਉਪਾਧਿਆਏ

ਨਕਰੌਂਡਾ, ਦਹਿਰਾਦੂਨ, ਉੱਤਰਾਖੰਡ

ਉਪਾਧਿਆਏ ਦੇ ਜੈਵਿਕ ਖੇਤ ਵਿੱਚ ਜੈਵਿਕ-ਖੇਤੀ ਅਪਣਾਉਣ ਦੇ ਚਾਹਵਾਨ ਕਿਸਾਨਾਂ ਲਈ ਇੱਕ ਜੈਵਿਕ-ਖੇਤੀ ਸੰਬੰਧੀ ਸਕੂਲ ਵੀ ਚੱਲ ਰਿਹਾ ਹੈ

ਉਸਦੇ ਗੰਨੇ ਦੇ ਖੇਤਾਂ ਵਿੱਚ ਕੀਟਾਂ, ਫਸਲ ਦੀਆਂ ਬਿਮਾਰੀਆਂ ਅਤੇ ਜ਼ਹਿਰੀਲੇ ਰਸਾਇਣਾਂ ਦੇ ਜਾਲ ਵਿੱਚ ਫਸਿਆ, ਕਿਸਾਨ ਦੀਪਕ ਉਪਾਧਿਆਏ ਇਸ ਸਮੱਸਿਆ ਵਿਚੋਂ ਬਾਹਰ ਨਿੱਕਲਣਾ ਚਾਹੁੰਦਾ ਹੈ।

1994 ਵਿੱਚ, ਉਸਨੂੰ ਪਹਿਲੀ ਵਾਰ ਕੁਦਰਤੀ ਖੇਤੀ ਦੀ ਸੰਭਾਵਨਾ ਬਾਰੇ ਉਦੋਂ ਪਤਾ ਚੱਲਿਆ ਜਦੋਂ ਉਸਦੇ ਪਿੰਡ ਉਸ ਦੇ ਪਿੰਡ ਨੂੰ ਉੱਤਰ-ਪ੍ਰਦੇਸ਼ ਦੀ ਸਰਕਾਰ ਦੀ ਜੈਵਿਕ-ਕ੍ਰਿਸ਼ੀ ਯੋਜਨਾ ਦੇ ਤਹਿਤ ਗੋਦ ਲਿਆ ਗਿਆ ਸੀ। ਬਹੁਤ ਜ਼ਿਆਦਾ ਪ੍ਰਭਾਵਤ ਹੋਕੇ, ਉਸਨੇ ਹੌਲੀ-ਹੌਲੀ ਅਗਲੇ ਕੁਝ ਸਾਲਾਂ ਦੇ ਅੰਦਰ, ਨਕਰੌਂਡਾ ਪਿੰਡ ਵਿੱਚ ਆਪਣੀ 3 ਵੀਘੇ ਜ਼ਮੀਨ ਨੂੰ ਇੱਕ ਪ੍ਰਮਾਣਿਤ ਜੈਵਿਕ-ਖੇਤ ਵਿੱਚ ਬਦਲ ਦਿੱਤਾ।

10--min

ਨਰਕੌਂਡਾ, ਦਹਿਰਾਦੂਨ ਵਿੱਚ ਕਿਸਾਨ ਦੀਪਕ ਉਪਾਧਿਆਏ ਦੇ ਜੈਵਿਕ ਖੇਤ ਵਿਖੇ ਇੱਕ ਰਿਵਾਇਤੀ ਨਕਸ਼ੱਤਰ ਵਾਟਿਕਾ। ਪ੍ਰਾਚੀਨ ਭਾਰਤੀ ਜੋਤਸ਼ ਵਿੱਦਿਆ ਵਿੱਚ 27 ਤਾਰਿਆਂ ਜਾਂ ਨਕਸ਼ੱਤਰਾਂ ਦੇ ਮੁਤਾਬਕ ਨਕਸ਼ੱਤਰ ਵਾਟਿਕਾ ਉਸ ਦਿਸ਼ਾ ਬਾਰੇ ਦੱਸਦੀ ਹੈ ਜਿਸ ਵਿੱਚ ਵਿਸ਼ੇਸ਼ ਰੁੱਖ ਉਗਾਏ ਜਾਣੇ ਚਾਹੀਦੇ ਹਨ

11--min

ਅਜੇ ਸਵਾਵਲੰਬਨ ਕੇਂਦਰ, ਦੀਪਕ ਉਪਧਿਆਏ ਦੇ ਜੈਵਿਕ ਖੇਤ ਵਿੱਚ ਜੈਵਿਕ ਮਸ਼ਰੂਮ ਦੀ ਖੇਤੀ, ਜਿਸ ਵਿੱਚ ਜੈਵਿਕ-ਖੇਤੀ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਣ ਲਈ ਇੱਕ ਜੈਵਿਕ-ਖੇਤੀ ਸਕੂਲ ਵੀ ਮੌਜੂਦ ਹੈ।

ਇਹ ਮਾਰਗਦਰਸ਼ਕ ਦਿਲਚਸਪੀ ਰੱਖਣ ਵਾਲੇ ਕਿਸਾਨਾਂ ਨੂੰ ਜੈਵਿਕ-ਖੇਤੀ ਦਾ ਗਿਆਨ ਦੇਣ ਲਈ 2011 ਤੋਂ ਜੈਵਿਕ ਕ੍ਰਿਸ਼ੀ ਪਾਠਸ਼ਾਲਾ (ਜੈਵਿਕ ਖੇਤੀ ਅਕਾਦਮੀ, ਜਿਸਦਾ ਨਾਮ ਉਪਧਿਆਇ ਨੇ ਅਜੇ ਸਵਾਵਲੰਬਨ ਕੇਂਦਰ ਰੱਖਿਆ ਹੈ) ਅਕਾਦਮੀ ਚਲਾ ਰਿਹਾ ਹੈ। ਉਸਦਾ ਖੇਤੀਬਾੜੀ ਸਕੂਲ ਖੇਤੀਬਾੜੀ ਸ਼ਾਸਤਰੀ ਸੁਭਾਸ਼ ਪਾਲੇਕਰ ਦੇ ਜ਼ੀਰੋ ਬੱਜਟ ਵਾਲੇ ਕੁਦਰਤੀ ਖੇਤੀ ਮਾਡਲ ‘ਤੇ ਅਧਾਰਤ ਸਰਕਾਰੀ ਗਊ-ਅਧਾਰਤ ਪਰਾਕ੍ਰਿੱਤਕ ਖੇਤੀ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਫੈਲੇ 100 ਸਿਖਲਾਈ ਕੇਂਦਰਾਂ ਵਿੱਚੋਂ ਇੱਕ ਹੈ।

ਬਾਈਓ-ਗੈਸ ਪਲਾਂਟ, ਸੌਰ ਪੈਨਲ, ਵਰਮੀਕੰਪੋਸਟ ਦੇ ਟੋਏ, ਬਰਸਾਤੀ ਪਾਣੀ ਰਾਹੀਂ ਖੇਤੀ ਕਰਨ ਯੋਗ ਤਲਾਅ, ਅਤੇ ਨਾਲ ਹੀ, ਦੇਸੀ ਗਊਆਂ, ਬੱਕਰੀਆਂ, ਮੁਰਗੀਆਂ, ਬੱਤਖਾਂ, ਖਰਗੋਸ਼ਾਂ, ਮੱਛੀਆਂ ਅਤੇ ਪੰਛੀਆਂ ਦੀ ਜੈਵ-ਵਿਵਿਧਤਾ ਨਾਲ ਭਰਪੂਰ, ਉਪਾਧਿਆਏ ਦਾ ਖੇਤ ਕੁਦਰਤ ਨਾਲ ਤਾਲਮੇਲ ਬਣਾਏ ਰੱਖਦਾ ਹੈ। ਉਸਨੇ ਆਪਣੀ ਸਵਦੇਸੀ ਗਊਆਂ ਦੀ ਸੰਭਾਲ, ਪਾਣੀ ਰਾਹੀਂ ਖੇਤੀ ਅਤੇ ਟਿਕਾਊ ਖੇਤੀ ਦੀ ਅੰਤਰਨਿਰਭਰਤਾ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਆਪਣੀ ਵੱਖਰੀ ਪਛਾਣ ‡ ਕਾਇਮ ਕੀਤੀ ਹੈ।

box-travel-2

ਕੁਦਰਤੀ-ਖੇਤੀ ਨਾਲ ਜੁੜੇ ਕਿਸਾਨਾਂ ਦੀ ਰਾਹ ਵਿੱਚ ਆਉਣ ਵਾਲੀਆਂ ਚੁਣੌਤੀਆਂ

ਹੋਰਾਂ ਉਦਯੋਗਾਂ ਦੇ ਉਲਟ, ਕੁਦਰਤੀ ਅਤੇ ਜੈਵਿਕ-ਖੇਤੀ ਕਰਨ ਵਾਲੇ ਕਿਸਾਨ ਆਪਣੇ ਗੁਆਂਢੀਆਂ ਨਾਲ ਸਿਰਫ ਸਦਭਾਵਨਾ ਦੇ ਰੂਪ ਵਿੱਚ ਭੇਦ ਸਾਂਝੇ ਨਹੀਂ ਕਰਦੇ ਹਨ, ਸਗੋਂ ਉਹ ਰਲ-ਮਿਲਕੇ ਖੇਤੀ ਕਰਨ ਦੇ ਫਾਇਦੇ ਸਮਝਦੇ ਹਨ।

ਪਰ ਅਫਸੋਸ, ਉੱਤਰੀ ਭਾਰਤ ਦੇ ਅਜਿਹੇ ਕਿਸਾਨ ਜ਼ਿਆਦਾਤਰ ਇੱਕਲੇ ਕੰਮ ਕਰਦੇ ਹਨ। ਇਸ ਲਈ, ਇੱਕ ਛੋਟੀ ਜਿਹੀ ਜ਼ਮੀਨ ਲਈ ਇੱਕ ਢੁਕਵੇਂ ਬਫਰ ਜ਼ੋਨ ਦਾ ਰੱਖ-ਰਖਾਅ ਕਰਨਾ ਇੱਕ ਵੱਡੀ ਚੁਣੌਤੀ ਹੈ, ਕਿਉਂਕਿ ਹਵਾ, ਜ਼ਮੀਨੀ ਪਾਣੀ ਅਤੇ ਮਿੱਟੀ ਦੇ ਲੀਚੇਟ ਪਹਿਲਾਂ ਤੋਂ ਹੀ ਬਹੁਤ ਔਖੀ ਪ੍ਰਮਾਣਨ ਪ੍ਰਣਾਲੀ ਵਿੱਚ ਹੋਰ ਰੁਕਾਵਟ ਬਣ ਸਕਦੇ ਹਨ।

ਹਾਲਾਂਕਿ ਲੰਬੇ ਚਾਰੇ ਦੀ ਫਸਲ ਜਾਂ ਰੁੱਖਾਂ ਦੇ ਰੂਪ ਵਿੱਚ ਇੱਕ ਬਫਰ ਜ਼ੋਨ ਛਿੜਕਾਅ ਅਤੇ ਕੀਟਾਂ ਤੋਂ ਹਵਾ ਵਿੱਚ ਪ੍ਰਦੂਸ਼ਣ ਫੈਲਣ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ, ਜ਼ਮੀਨੀ ਪਾਣੀ ਦਾ ਪ੍ਰਦੂਸ਼ਣ ਇੱਕ ਆਮ ਗੱਲ ਹੈ, ਅਤੇ ਇਸ ‘ਤੇ ਸਿਰਫ਼ ਰਾਜ ਸਰਕਾਰ ਹੀ ਥੰਮ ਲਾ ਸਕਦੀ ਹੈ ਜਾਂ ਇਸਨੂੰ ਘਟਾ ਸਕਦੀ ਹੈ।

ਇਸਦੇ ਇਲਾਵਾ, ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਸਿਰਜੀਆਂ ਜਾਂਦੀਆਂ ਜ਼ਿਆਦਾਤਰ ਵਿਗਿਆਨਕ ਖੋਜਾਂ ਅਤੇ ਸਰਕਾਰੀ ਖੇਤੀਬਾੜੀ ਨੀਤੀਆਂ, ਅਜੇ ਤੱਕ, ਭਾਰਤੀ ਕਿਸਾਨਾਂ ਦੀ ਭਲਾਈ ਲਈ ਨਹੀਂ ਵਰਤੀਆਂ ਗਈਆਂ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਸਰਕਾਰ ਅਜੇ ਵੀ ਰਸਾਇਣਕ ਖੇਤੀ, ਐਮ.ਐਨ.ਸੀ. ਉਤਪਾਦਾਂ, ਜੀ.ਐਮ.ਓ. ਬੀਜਾਂ ਅਤੇ ਅਜਿਹੀ ਹੋਰ ਕੁਦਰਤ-ਰੋਧੀ ਸਮੱਗਰੀ ਦੀ ਵਰਤੋਂ ਨੂੰ ਵਧਾਵਾ ਦੇ ਰਹੀ ਹੈ, ਅਤੇ ਸਿਰਫ਼ ਦਿਖਾਵੇ ਲਈ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਵਧਾਵਾ ਦੇਣ ਦੀ ਖਾਨਾ-ਪੂਰਤੀ ਹੀ ਕਰ ਰਹੀ ਹੈ।

ਕਿਸਾਨਾਂ ਦੇ ਸਲਾਹ-ਮਸ਼ਵਰੇ, ਅਤੇ ਇਸਦੇ ਨਾਲ ਹੀ ਮਿੱਟੀ ਦੀਆਂ ਸਥਿਤੀਆਂ, ਜਲਵਾਯੂ ਜਾਂ ਪਾਣੀ ਦੇ ਵਸੀਲਿਆਂ ਦੀ ਸਥਿਤੀ ਤੇ ਗੌਰ ਕੀਤੇ ਬਿਨ੍ਹਾਂ ਹੀ ਨੀਤੀਆਂ ਬਣਾਈਆਂ ਗਈਆਂ ਹਨ। ਤੇਜ਼ੀ ਨਾਲ ਵੱਧਣ ਵਾਲੀਆਂ ਅਤੇ ਪਾਣੀ ਦੀ ਲੋੜ ਰੱਖਣ ਵਾਲੀਆਂ ਫਸਲਾਂ ਦੇ ਕਾਰਨ ਜ਼ਮੀਨੀ ਪਾਣੀ ਦਾ ਪੱਧਰ ਹੋਰ ਘੱਟ ਜਾਂਦਾ ਹੈ। ਰਸਾਇਣਕ ਖੇਤੀ ਕਰਨ ਵਾਲੇ ਕਿਸਾਨ ਆਪਣੇ ਜੋਖਮ ‘ਤੇ ਯਾਂਤਰਿਕ ਖਰੀਦੀ ਦੇ ਵਾਅਦੇ ਦੇ ਨਾਲ-ਨਾਲ ਐਮਐਸਪੀ ਅਤੇ ਕਣਕ ਤੇ ਚਾਵਲ ਦੀ ਸਰਕਾਰੀ ਖਰੀਦੀ ‘ਤੇ ਨਿਰਭਰ ਕਰਦੇ ਹਨ, ਜਿਸਦੇ ਨਤੀਜੇ ਵਜੋਂ ਜੈਵ-ਵਿਵਿਧਤਾ ਅਤੇ ਫਸਲ ਚੱਕਰ ਭੰਗ ਹੋ ਜਾਂਦੇ ਹਨ। ਮਾਤਰਾ ਬਹੁਤੀ ਮਹੱਤਵਪੂਰਣ ਬਣ ਗਈ ਹੈ, ਜਿਸ ਵਿੱਚ ਗੁਣਵੱਤਾ ਜਾਂ ਸਥਿਰਤਾ ਲਈ ਕੋਈ ਥਾਂ ਨਹੀਂ ਹੈ।

ਧਰਤੀ ਮਾਤਾ ਦੀ ਦੇਖਰੇਖ ਕਰਨ ਨਾਲ ਉਹਨਾਂ ਨੂੰ ਸੰਤੁਸ਼ਟੀ ਮਿਲਦੀ ਹੈ

ਹਰ ਕਿਸਮ ਦੀ ਚੁਣੌਤੀ ਪੇਸ਼ ਆਉਣ ਦੇ ਬਾਵਜੂਦ, ਧਰਤੀ ਮਾਤਾ, ਆਪਣੀਆਂ ਫਸਲਾਂ, ਅਤੇ ਹੋਰਾਂ ਜੀਵਾਂ ਦੇ ਪ੍ਰਤੀ ਕੁਦਰਤੀ ਅਤੇ ਜੈਵਿਕ-ਖੇਤੀ ਕਰਨ ਵਾਲੇ ਕਿਸਾਨਾਂ ਦਾ ਮੋਹ ਉਹਨਾਂ ਨੂੰ ਜਿਊਂਦਾ ਰੱਖਦਾ ਹੈ। ਸ਼ਹਿਰੀ ਲੋਕਾਂ ਦੇ ਉਲਟ, ਚੰਗੀ ਸਿਹਤ ਦਾ ਆਨੰਦ ਮਾਣਨਾ ਉਹਨਾਂ ਲਈ ਸਿਰਫ ਦੂਸਰਾ ਫਾਇਦਾ ਹੈ। ਉਦਾਹਰਨ ਵਜੋਂ, ਜਿੱਥੇ ਉਹਨਾਂ ਦੇ ਗੁਆਂਢੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਾਲ ਦਿੰਦੇ ਹਨ, ਉੱਥੇ ਕੁਦਰਤੀ-ਖੇਤੀ ਕਰਨ ਵਾਲੇ ਕਿਸਾਨ ਸੂਝਬੂਝ ਨਾਲ ਇਸ ਨੂੰ ਤੂੜੀ, ਚਾਰੇ, ਛਾਦ ਅਤੇ ਖਾਦ ਬਣਾਉਣ ਲਈ ਬਚਾ ਕੇ ਰੱਖਦੇ ਹਨ। ਇਹ ਕੁਦਰਤ ਵੱਲ ਉਹਨਾਂ ਦੀ ਜ਼ਿੰਮੇਵਾਰੀ ਦੀ ਭਾਵਨਾ ਦਰਸਾਉਂਦਾ ਹੈ। ਸਿਹਾਗ ਜੈਵਿਕ ਫ਼ਾਰਮ ਦੇ ਸਿੰਘ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਮੇਤ ਆਪਣੇ ਖੇਤਰ ਵਿੱਚ ਜਨਤਕ ਸੁਵਿਧਾਵਾਂ ਦੀ ਸਾਂਭ-ਸੰਭਾਲ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਹਨ।

9--min

ਕੁਦਰਤੀ-ਖੇਤੀ ਕਰਨ ਵਾਲੇ ਕਿਸਾਨਾਂ ਲਈ ਫਸਲਾਂ ਦੀ ਰਹਿੰਦ-ਖੂਹੰਦ ਨੂੰ ਬਾਲਣਾ ਕੋਈ ਵਿਕਲਪ ਨਹੀਂ ਹੈ। ਉਹ ਸੂਝਬੂਝ ਨਾਲ ਇਸ ਨੂੰ ਤੂੜੀ, ਚਾਰੇ, ਛਾਦ ਅਤੇ ਖਾਦ ਬਣਾਉਣ ਲਈ ਬਚਾ ਕੇ ਰੱਖਦੇ ਹਨ। ਜਗ੍ਹਾ: ਮਾਨ ਬਾਗ਼, ਰਂਬਾ, ਕਰਨਾਲ

ਆਮਦਨ ਅਤੇ ਮੁਨਾਫਿਆਂ ਦੇ ਸਬੰਧ ਵਿੱਚ ਮਿੱਟੀ ਦੇ ਇਹਨਾਂ ਭਲੇ ਰਖਵਾਲੀਆਂ ਦੇ ਸਾਹਮਣੇ ਰੱਖੇ ਸਵਾਲ ਹਮੇਸ਼ਾ ਜ਼ਿੰਦਗੀ ਦੇ ਡੂੰਘੇ ਪਰ ਸਧਾਰਨ ਤੱਥਾਂ ਵਿੱਚ ਜਵਾਬ ਦਿੰਦੇ ਹਨ। ਉਹ ਇਸਦੀ ਪਾਲਣਾ ਕਰਦੇ ਹਨ ਕਿ ਜਿੱਥੇ ਕੁਦਰਤੀ-ਖੇਤੀ ਬਹੁਤ ਹੀ ਅਨਿਸ਼ਚਤ ਹੈ ਅਤੇ ਪੈਦਾਵਾਰ ਉਮੀਦ ਤੋਂ ਘੱਟ ਜਾਂ ਵੱਧ ਹੋਣ ਦੀ ਸੰਭਾਵਨਾ ਹੁੰਦੀ ਹੈ, ਤਾਂ ਜੋ ਸੰਤੁਸ਼ਟੀ ਮਿਲਦੀ ਹੈ ਉਹ ਬੇਮਿਸਾਲ ਹੁੰਦੀ ਹੈ।

ਮੇਰੇ ਪਿਆਰੇ ਪਾਠਕ, ਇਸ ਲੇਖ ਰਾਹੀਂ, ਇਸ ਲੇਖਕ ਨੇ ਸਾਡੇ ਆਧੁਨਿਕ ਜੀਵਨ ਦੇ ਨਾਇਕਾਂ ਅਤੇ ਉਹਨਾਂ ਦੇ ਯੋਗਦਾਨ ਨਾਲ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ।

ਹੁਣ ਅੱਗੇ ਵਧਣ, ਉਹਨਾਂ ਨੂੰ ਮਿਲਣ ਅਤੇ ਉਹਨਾਂ ਦਾ ਸਾਥ ਦੇਣ ਦੀ ਤੁਹਾਡੀ ਵਾਰੀ ਹੈ!


*“ਭੋਜਨ ਹੀ ਭਗਵਾਨ ਹੈ”
†“ਮਹਿਮਾਨ ਭਗਵਾਨ ਹੈ”
‡ਇੱਕ ਜਾਪਾਨੀ ਸ਼ਬਦ ਜਿਸਦਾ ਅਰਥ ਹੈ ‘ਹੌਂਦ ਦਾ ਕਾਰਨ’


ਲੇਖਕ ਦਿੱਲੀ ਐਨ.ਸੀ.ਆਰ. ਵਿੱਚ ਚਮੜੀ ਦੀ ਮਾਹਰ ਡਾਕਟਰ ਹੈ ਅਤੇ ਕੁਦਰਤੀ ਜੀਵਣ ਜਿਉਂਣ ਦੀ ਹਿਮਾਇਤੀ ਹੈ

Leave a Reply

Your email address will not be published.

+ Subscribe to Organic Newsletter!

Subscribe to Organic Newsletter!